ਜਲੰਧਰ — ਜਦੋਂ ਵੀ ਕਿਸੇ ਪਾਰਟੀ 'ਤੇ ਜਾਣਾ ਹੋਵੇ ਤਾਂ ਮੇਕਅਪ ਲਈ ਬਹੁਤ ਸਮਾਂ ਖਰਾਬ ਹੁੰਦਾ ਹੈ। ਜੇਕਰ ਮੇਕਅਪ ਹਿਸਾਬ ਨਾਲ ਅਤੇ ਸੋਚ ਕੇ ਕੀਤਾ ਜਾਵੇ ਤਾਂ ਮੇਕਅਪ ਚੰਗਾ ਵੀ ਹੋਵੇਗਾ ਅਤੇ ਸੁੰਦਰ ਵੀ ਲੱਗੇਗਾ। ਅੱਖਾਂ ਬਿਨ੍ਹਾਂ ਬੋਲੇ ਹੀ ਬਹੁਤ ਕੁਝ ਕਹਿ ਜਾਂਦੀਆਂ ਹਨ। ਇਸ ਲਈ ਕਿਸੇ ਵੀ ਚਿਹਰੇ ਲਈ ਅੱਖਾਂ ਦਾ ਮੇਕਅਪ ਬਹੁਤ ਹੀ ਖਾਸ ਅਹਿਮੀਅਤ ਰੱਖਦਾ ਹੈ। ਆਓ ਜਾਣਦੇ ਹਾਂ ਅੱਖਾਂ ਲਈ ਖੂਬਸੂਰਤ ਅਤੇ ਸਮੋਕੀ ਮੇਕਅਪ ਦੇ ਬਾਰੇ....
- ਇਸ ਲਈ ਸਭ ਤੋਂ ਪਹਿਲਾਂ ਇਕ ਬੂੰਦ ਪ੍ਰਾਇਮਰ ਲੈ ਕੇ ਆਈਲਿਡ 'ਤੇ ਲਗਾਓ। ਇਸ ਤਰ੍ਹਾਂ ਨਾ ਕਰਨ ਨਾਲ ਤੇਲੀ ਚਮੜੀ ਦੇ ਕਾਰਨ ਆਈਸ਼ੈਡੋ ਫੈਲ ਸਕਦਾ ਹੈ।
- ਹੁਣ ਹਲਕੇ ਰੰਗ ਦਾ ਆਈ ਕੰਸੀਲਰ ਅੱਖਾਂ ਦੇ ਥੱਲੇ ਅਤੇ ਅੱਖਾਂ ਦੇ ਉੱਪਰ ਚੰਗੀ ਤਰ੍ਹਾਂ ਲਗਾਓ। ਇਸ ਤਰ੍ਹਾਂ ਕਰਨ ਨਾਲ ਆਈਸ਼ੈਡੋ ਲਗਾਉਣ 'ਚ ਅਸਾਨੀ ਹੋਵੇਗੀ।
- ਅੱਖਾਂ ਦੇ ਰੰਗ ਨਾਲ ਮੇਲ ਖਾਂਦਾ ਆਈਸ਼ੈਡੋ, ਵੱਡੇ ਬਰੱਸ਼ ਨਾਲ ਲਗਾਓ।
- ਹੁਣ ਗੁੜ੍ਹੇ ਗ੍ਰੇ ਰੰਗ ਦਾ ਆਈਸ਼ੈਡੋ ਅੱਖਾਂ ਦੀ ਉੱਪਰੀ ਆਈਲਿਡ 'ਤੇ ਲਗਾਓ ਅਤੇ ਚੰਗੀ ਤਰ੍ਹਾਂ ਫੈਲਾ ਲਓ ਤਾਂ ਜੋ ਹਲਕੇ ਆਈਸ਼ੈਡੋ ਦੇ ਨਾਲ ਮਿਲ ਜਾਏ।
- ਸਮੋਕੀ ਦਿੱਖ ਲਈ ਗ੍ਰੇ ਦੇ ਉੱਪਰ ਕਾਲੇ ਆਈਸ਼ੈਡੋ ਲਗਾਓ।
- ਹੁਣ ਲੈਸ਼ਲਾਈਨ 'ਤੇ ਜੈੱਲ ਆਈਲਾਈਨਰ ਲਗਾਓ। ਇਹ ਅਸਾਨੀ ਨਾਲ ਲੱਗ ਜਾਂਦਾ ਹੈ।
- ਹੁਣ ਕਾਜਲ ਲਗਾ ਕੇ ਆਈ ਮੇਕਅਪ ਪੂਰਾ ਕਰੋ।
ਗਰਦਨ ਦੀ ਦਰਦ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ
NEXT STORY